ਤਾਜਾ ਖ਼ਬਰਾਂ


ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਕਰਵਾਇਆ ਗਿਆ ਖਾਲੀ
. . .  3 minutes ago
ਪਠਾਨਕੋਟ, 29 ਸਤੰਬਰ (ਸੰਧੂ) - ਭਾਰਤ ਪਾਕਿਸਤਾਨ ਵਿਚਾਲੇ ਪੈਦਾ ਹੋਏ ਖ਼ਤਰਨਾਕ ਹਾਲਾਤਾਂ ਨੂੰ ਦੇਖਦੇ ਹੋਏ ਸੁਰੱਖਿਆ ਵਜੋਂ ਸਿਵਲ ਹਸਪਤਾਲ ਪਠਾਨਕੋਟ ਦਾ ਐਮਰਜੈਂਸੀ ਵਾਰਡ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਸਾਰੇ ਡਾਕਟਰਾਂ ਸਮੇਤ ਸਿਹਤ ਵਿਭਾਗ ਦੇ ਮੁਲਾਜ਼ਮਾਂ
ਭਾਰਤ ਦੇ ਸਰਜੀਕਲ ਸਟ੍ਰਾਈਕ 'ਚ 38 ਪਾਕਿਸਤਾਨੀ ਅੱਤਵਾਦੀ ਦੀ ਹੋਈ ਮੌਤ
. . .  9 minutes ago
ਨਵੀਂ ਦਿੱਲੀ, 29 ਸਤੰਬਰ - ਭਾਰਤ ਵਲੋਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਕੀਤੇ ਗਏ ਅੱਤਵਾਦੀ ਠਿਕਾਣਿਆਂ 'ਤੇ ਹਮਲੇ 'ਚ 38 ਅੱਤਵਾਦੀਆਂ ਦੇ ਮਾਰੇ...
ਡਾਕਟਰਾਂ ਦੀਆਂ ਛੁੱਟੀਆਂ ਰੱਦ
. . .  21 minutes ago
ਗੁਰਦਾਸਪੁਰ, 29 ਸਤੰਬਰ (ਹਰਮਨਜੀਤ ਸਿੰਘ)-ਭਾਰਤ-ਪਾਕਿ ਸੰਬੰਧਾਂ ਵਿਚ ਪੈਦਾ ਹੋਏ ਤਣਾਅ ਦੇ ਬਾਅਦ ਸਰਕਾਰ ਵੱਲੋਂ ਮਿਲੇ ਆਦੇਸ਼ਾਂ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਵਿਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ...
ਸਰਹੱਦੀ ਖੇਤਰ ਦੇ ਸਕੂਲ ਅਣਮਿਥੇ ਸਮੇਂ ਲਈ ਬੰਦ
. . .  29 minutes ago
ਫਿਰੋਜ਼ਪੁਰ 29 ਸਤੰਬਰ (ਜਸਵਿੰਦਰ ਸਿੰਘ ਸੰਧੂ) - ਹਿੰਦ ਪਾਕਿ ਸਰਹੱਦ 'ਤੇ ਤਣਾਅ ਦੇ ਚਲਦਿਆਂ ਸਰਹੱਦੀ ਖੇਤਰ ਨੂੰ ਖਾਲੀ ਕਰ ਦੇਣ ਦੇ ਨਾਲ ਨਾਲ ਸਕੂਲ ਅਣਮਿਥੇ ਸਮੇਂ ਲਈ ਬੰਦ ਕਰ ਦੇਣ ਦੇ ਪ੍ਰਸ਼ਾਸਨਿਕ ਹੁਕਮ...
ਵਾਹਗਾ ਬਾਰਡਰ 'ਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸੈਰੇਮਨੀ ਕੀਤੀ ਗਈ ਰੱਦ
. . .  36 minutes ago
ਤਰਨ ਤਾਰਨ , 29 ਸਤੰਬਰ (ਪ੍ਰਭਾਤ ਮੌਂਗਾ) - ਵਾਹਗਾ ਬਾਰਡਰ 'ਤੇ ਰੋਜ਼ਾਨਾ ਹੋਣ ਵਾਲੀ ਬੀਟਿੰਗ ਰੀਟਰੀਟ ਸੈਰੇਮਨੀ ਨੂੰ ਅੱਜ ਰੱਦ ਕਰ ਦਿੱਤਾ...
ਭਾਰਤ ਦੇ ਸਰਜੀਕਲ ਸਟਰਾਈਕ ਤੋਂ ਬਾਅਦ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕਾਂ 'ਚ ਹਫੜਾ ਦਫੜੀ
. . .  16 minutes ago
ਅੰਮ੍ਰਿਤਸਰ / ਅਜਨਾਲਾ 29 ਸਤੰਬਰ (ਜਸਵੰਤ ਸਿੰਘ / ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਵੱਲੋਂ ਪੀ.ਓ.ਕੇ 'ਚ ਕੀਤੇ ਸਰਜੀਕਲ ਸਟਰਾਈਕ ਤੋਂ ਬਾਅਦ ਸਿਵਲ ਪ੍ਰਸ਼ਾਸਨ ਵੱਲੋਂ ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ ਤੋਂ ਬਾਅਦ ਪੰਜਾਬ ਸਰਹੱਦੀ ਪਿੰਡਾਂ ਦੇ ਲੋਕਾਂ ਵਿਚ...
ਸਰਜੀਕਲ ਸਟਰਾਈਕ ਤੋਂ ਬਾਅਦ ਮੁੱਖ ਮੰਤਰੀ ਬਾਦਲ ਨੇ ਪੰਜਾਬ ਕੈਬਨਿਟ ਦੀ ਸੱਦੀ ਹੰਗਾਮੀ ਬੈਠਕ
. . .  about 1 hour ago
ਚੰਡੀਗੜ੍ਹ, 29 ਸਤੰਬਰ (ਹਰਕਵਲਜੀਤ ਸਿੰਘ ) - ਭਾਰਤ ਵਲੋਂ ਪੀ.ਓ.ਕੇ 'ਚ ਕੀਤੇ ਸਰਜੀਕਲ ਸਟਰਾਈਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਜ ਸ਼ਾਮ 4 ਵਜੇ ਪੰਜਾਬ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ। ਇਹ ਫੈਸਲਾ ਉਨ੍ਹਾਂ ਵਲੋਂ...
ਪੀ.ਓ.ਕੇ. 'ਚ 3 ਕਿਲੋਮੀਟਰ ਤੱਕ ਅੰਦਰ ਦਾਖਲ ਹੋ ਕੇ ਭਾਰਤੀ ਕਮਾਂਡੋਜ਼ ਨੇ 7 ਅੱਤਵਾਦੀ ਠਿਕਾਣੇ ਕੀਤੇ ਤਬਾਹ
. . .  about 1 hour ago
ਭਾਰਤ-ਪਾਕਿਸਤਾਨ ਸਰਹੱਦ ਨਾਲ ਲਗਦੇ 10 ਕਿਲੋਮੀਟਰ ਤੱਕ ਦੇ ਇਲਾਕੇ ਨੂੰ ਖਾਲੀ ਕਰਵਾਉਣ ਦੇ ਆਏ ਹੁਕਮ
. . .  about 1 hour ago
ਪਾਕਿਸਤਾਨੀ ਫੌਜ ਨੇ ਭਾਰਤ ਵਲੋਂ ਪੀ.ਓ.ਕੇ 'ਚ ਕੀਤੇ ਹਮਲੇ ਦੇ ਦਾਅਵੇ ਨੂੰ ਕੀਤਾ ਰੱਦ
. . .  about 1 hour ago
ਭਾਰਤੀ ਸੈਨਾ ਨੇ ਪਾਕਿ ਕਾਬਜੇ ਵਾਲੇ ਭੀਮਬਰ, ਹਾਟਸਪਰਿੰਗ, ਕੇਲ ਤੇ ਲੀਪਾ ਸੈਕਟਰ 'ਚ ਅਪਰੇਸ਼ਨ ਚਲਾਇਆ
. . .  about 2 hours ago
ਇਸ ਹਮਲੇ ਸਬੰਧੀ ਪਾਕਿਸਤਾਨੀ ਡੀ.ਜੀ.ਐਮ.ਓ. ਨੂੰ ਜਾਣਕਾਰੀ ਦਿੱਤੀ ਗਈ - ਡੀ.ਜੀ.ਐਮ.ਓ.
. . .  about 2 hours ago
ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਭਾਰਤੀ ਸਰਜੀਕਲ ਸਟਰਾਈਕ ਦੀ ਕੀਤੀ ਨਿਖੇਧੀ
. . .  about 2 hours ago
ਪਾਕਿਸਤਾਨੀ ਕਬਜੇ ਵਾਲੇ ਕਸ਼ਮੀਰ 'ਚ ਦਾਖਲ ਹੋ ਕੇ ਭਾਰਤੀ ਕਮਾਂਡੋਜ਼ ਨੇ ਹਮਲੇ ਨੂੰ ਦਿੱਤਾ ਅੰਜਾਮ
. . .  about 2 hours ago
ਭਾਰਤ ਨੇ ਪੀ.ਓ.ਕੇ 'ਚ ਬੀਤੀ ਰਾਤ ਕੀਤਾ ਸਰਜੀਕਲ ਸਟਰਾਇਕ , ਇਸ ਹਮਲੇ 'ਚ ਪਾਕਿਸਤਾਨ ਨੂੰ ਕਾਫੀ ਨੁਕਸਾਨ - ਡੀ.ਜੀ.ਐਮ.ਓ
. . .  about 3 hours ago
ਹੋਰ ਖ਼ਬਰਾਂ..