ਤਾਜਾ ਖ਼ਬਰਾਂ


ਤੇਜ਼ ਰਫ਼ਤਾਰ ਕਾਰ ਨੇ ਸੜਕ ਕਰਾਸ ਕਰ ਰਹੇ ਦੋ ਨੌਜਵਾਨਾਂ ਨੂੰ ਕੁਚਲਿਆ, ਮੌਕੇ 'ਤੇ ਮੌਤ
. . .  about 2 hours ago
ਬਟਾਲਾ, 14 ਫਰਵਰੀ (ਅ.ਬ) - ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਬਟਾਲਾ 'ਚ ਸੜਕ ਕਰਾਸ ਕਰ ਰਹੇ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਬਟਾਲੇ ਦੇ ਪਿੰਡ ਹਸਨਪੁਰ ਦੇ...
ਗ਼ੈਰਕਾਨੂੰਨੀ ਅਸਲੇ ਤੇ ਗੋਲੀ - ਸਿੱਕੇ ਸਮੇਤ 2 ਗੈਂਗਸਟਰ ਗ੍ਰਿਫ਼ਤਾਰ
. . .  about 3 hours ago
ਫਗਵਾੜਾ, 14 ਫਰਵਰੀ ( ਅ.ਬ ) - ਪੰਜਾਬ ਦੇ ਦੋਆਬਾ ਇਲਾਕੇ 'ਚ ਵੱਡੀ ਅਪਰਾਧਕ ਵਾਰਦਾਤ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼ ਦਾ ਭੰਡਾ ਫੋੜ ਕਰਦੇ ਹੋਏ ਫਗਵਾੜਾ ਪੁਲਿਸ ਨੇ ਜੱਗੂ ਗੈਂਗ ਦੇ ਸਿੱਧੇ ਸੰਪਰਕ 'ਚ ਚੱਲ ਰਹੇ 2 ਗੈਂਗਸਟਰਾਂ ਨੂੰ ਸਤਨਾਮਪੁਰਾ ਇਲਾਕੇ 'ਚ ਗ਼ੈਰਕਾਨੂੰਨੀ...
ਘਰੇਲੂ ਕਲੇਸ਼ ਦੇ ਚੱਲਦਿਆਂ ਪੁੱਤ ਵੱਲੋਂ ਪਿਉ ਦਾ ਕਤਲ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 14 ਫਰਵਰੀ (ਕੁਲਦੀਪ ਸਿੰਘ ਰਿਣੀ) - ਸਥਾਨਕ ਪੁਰਾਣੀ ਦਾਣਾ ਮੰਡੀ ਸਥਿਤ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਪੁੱਤਰ ਚੁੰਨੀ ਲਾਲ ਦਾ ਅੱਜ ਗਊਸ਼ਾਲਾ ਦੇ ਗੇਟ ਵਿਚ ਉਸਦੇ ਪੁੱਤਰ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁੱਢਲੀ ਜਾਂਚ...
ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ
. . .  about 4 hours ago
ਜਲੰਧਰ, 14 ਫਰਵਰੀ (ਸਵਦੇਸ਼, ਚੰਨਦੀਪ) - ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ 'ਤੇ ਇਕ ਤੇਜ਼ ਰਫ਼ਤਾਰ ਗੱਡੀ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 82 ਸਾਲ ਦੇ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਦਾਰ ਸਾਧੂ ਸਿੰਘ...
ਸਰਕਾਰੀ ਕਣਕ ਵੇਚਣ ਲਈ ਲੈ ਕੇ ਜਾਂਦਾ ਡੀਪੂ ਹੋਲਡਰ ਪੁਲਿਸ ਅੜਿੱਕੇ
. . .  about 4 hours ago
ਘੁਮਾਣ, 14 ਫਰਵਰੀ (ਭੁਪਿੰਦਰ ਸਿੰਘ) - ਥਾਣਾ ਘੁਮਾਣ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਗ਼ਰੀਬ ਲੋਕਾਂ ਨੂੰ ਦਿੱਤੀ ਜਾ ਰਹੀ ਸਰਕਾਰੀ ਕਣਕ ਨੂੰ ਵੇਚਣ ਲਈ ਲੈ ਕੇ ਜਾਂਦਾ ਡੀਪੂ ਹੋਲਡਰ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਥਾਣਾ ਘੁਮਾਣ ਦੇ ਐਸ.ਐਚ.ਓ. ਜਰਨੈਲ ਸਿੰਘ ਕਾਹਲੋਂ...
ਬੱਸ ਦੀ ਲਪੇਟ ਵਿਚ ਆਉਣ ਨਾਲ 2 ਲੜਕਿਆਂ ਦੀ ਮੌਤ
. . .  about 5 hours ago
ਤਰਾਵੜੀ, 14 ਫਰਵਰੀ (ਅਜੀਤ ਬਿਊਰੋ)-ਜੀ.ਟੀ. ਰੋਡ 'ਤੇ ਰੋਡਵੇਜ਼ ਦੀ ਬੱਸ ਹੇਠਾਂ ਕੁਚਲੇ ਜਾਣ ਨਾਲ 2 ਲੜਕਿਆਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਮ੍ਰਿਤਕਾਂ ਦੇ ਪਰਿਵਾਰ ਵਿਚ ਦੁੱਖ ਦੀ ਲਹਿਰ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ...
ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਵੈਸਟ ਇੰਡੀਜ਼ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ
. . .  about 6 hours ago
ਮੀਰਪੁਰ, 14 ਫਰਵਰੀ - ਅੰਡਰ 19 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਵੈਸਟ ਇੰਡੀਜ਼ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਪ੍ਰਕਾਰ ਵੈਸਟ ਇੰਡੀਜ਼ ਨੇ ਵਿਸ਼ਵ ਕੱਪ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ। ਇਸ ਤਰ੍ਹਾਂ ਭਾਰਤ ਦਾ ਚੌਥੀ ਵਾਰ ਅੰਡਰ-19...
ਮੋਟਰ ਸਾਈਕਲਾਂ 'ਤੇ ਲੱਗੇ ਵੱਡੇ ਪ੍ਰੈਸ਼ਰ ਹੋਰਨਾਂ ਤੋਂ ਲੋਕ ਪਰੇਸ਼ਾਨ
. . .  about 6 hours ago
ਛਛਰੌਲੀ, 14 ਫਰਵਰੀ (ਅਜੀਤ ਬਿਊਰੋ)- ਪੰਜਾਬ ਦੇ ਕਈ ਖੇਤਰਾਂ ਵਿਚ ਨੌਜਵਾਨ ਮੋਟਰ ਸਾਈਕਲਾਂ 'ਤੇ ਵੱਡੇ ਅਤੇ ਪ੍ਰੈਸ਼ਰ ਹੋਰਨ ਲਾਉਣ ਦਾ ਚੱਲਣ ਜ਼ੋਰਾਂ 'ਤੇ ਹੈ। ਜਿਸ ਕਾਰਨ ਮੋਟਰ ਸਾਈਕਲ ਸਵਾਰ ਜੰਮ ਕੇ ਕਾਨੂੰਨ ਦੀ ਉਲੰਘਣਾ ਕਰਦੇ ਆ ਰਹੇ ਹਨ। ਪੁਲਿਸ ਦੇ ਡਰ ਖੌਫ ਦਾ ਮਨਚਲੇ...
ਜੇ.ਐਨ.ਯੂ. ਵਿਵਾਦ : ਗ੍ਰਹਿ ਮੰਤਰੀ ਰਾਜਨਾਥ ਨੇ ਕਿਹਾ, ਘਟਨਾ ਨੂੰ ਹਾਫ਼ਿਜ਼ ਦਾ ਸਮਰਥਨ ਹਾਸਲ
. . .  about 7 hours ago
ਸੁਨੰਦਾ ਪੁਸ਼ਕਰ ਮਾਮਲੇ 'ਚ ਦਿੱਲੀ ਪੁਲਿਸ ਨੇ ਸ਼ਸ਼ੀ ਥਰੂਰ ਕੋਲੋਂ ਕੀਤੀ ਪੰਜ ਘੰਟੇ ਪੁੱਛਗਿਛ
. . .  about 8 hours ago
ਅਹਿਮਦਾਬਾਦ 'ਚ ਸ਼ਾਹਰੁਖ ਖ਼ਾਨ ਦੀ ਕਾਰ 'ਤੇ ਪਥਰਾਅ
. . .  about 8 hours ago
ਦਿੱਲੀ 'ਚ ਇਕ ਸਾਲ ਪੂਰਾ ਹੋਣ 'ਤੇ ਕੇਜਰੀਵਾਲ ਸਰਕਾਰ ਨੇ ਕੀਤੇ ਕਈ ਐਲਾਨ
. . .  about 9 hours ago
ਨਿਊਜ਼ੀਲੈਂਡ 'ਚ 5.8 ਤੀਬਰਤਾ ਨਾਲ ਆਇਆ ਭੁਚਾਲ
. . .  about 10 hours ago
ਮੋਦੀ ਦੀ ਦਾਅਵਤ 'ਚ ਪਹੁੰਚੇ ਆਮਿਰ, ਸ਼ਿਵ ਸੈਨਾ ਨੇ ਸਾਧਿਆ ਨਿਸ਼ਾਨਾ
. . .  about 10 hours ago
ਤਾਈਵਾਨ 'ਚ ਭੁਚਾਲ ਦੇ ਮਲਬੇ ਤੋਂ 115 ਲਾਸ਼ਾਂ ਕੱਢੀਆਂ ਗਈਆਂ
. . .  about 11 hours ago
ਹੋਰ ਖ਼ਬਰਾਂ..