ਤਾਜਾ ਖ਼ਬਰਾਂ


ਅਖਿਲੇਸ਼ ਯਾਦਵ ਪੱਤਰਕਾਰਾਂ ਨੂੰ ਰਿਆਇਤੀ ਦਰਾਂ ਦੇਵੇਗੀ ਉੱਤੇ ਫਲੈਟ
. . .  45 minutes ago
ਲਖਨਊ , 25 ਅਗਸਤ- ਅਖਿਲੇਸ਼ ਯਾਦਵ ਦੀ ਸਰਕਾਰ ਹੁਣ ਪੱਤਰਕਾਰਾਂ ਦਾ ਮਨ ਜਿੱਤਣ ਵਿਚ ਲੱਗੀ ਹੈ । ਇਸ ਲਈ ਅਖਿਲੇਸ਼ ਸਰਕਾਰ ਬਾਜ਼ਾਰ ਤੋਂ ਘੱਟ ਭਾਅ ਉੱਤੇ ਫਲੈਟ ਦਾ ਤੋਹਫ਼ਾ ਦੇਣ ਦੀ ਤਿਆਰੀ ਵਿਚ ਹੈ । ਲਖਨਊ ਵਿਚ ਇਸ ਦੇ ਲਈ ...
ਅਪਰਬਾਰੀ ਦੋਆਬ ਨਹਿਰ ਵਿਚ ਇੱਕ ਔਰਤ ਦੀ ਲਾਸ਼ ਮਿਲੀ
. . .  about 1 hour ago
ਧਾਰੀਵਾਲ, 25 ਅਗਸਤ (ਸਵਰਨ ਸਿੰਘ)- ਸਥਾਨਿਕ ਸ਼ਹਿਰ ਵਿਚ ਦੀ ਲੰਘਦੀ ਅਪਰਬਾਰੀ ਦੋਆਬ ਨਹਿਰ ਵਿਚ ਤੈਰਦੀ ਇੱਕ ਔਰਤ ਦੀ ਲਾਸ ਮਿਲੀ ਹੈ। ਇਸ ਸਬੰਧੀ ਪੁਲਿਸ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਸੂਚਨਾ ਮਿਲਦੇ ਹੀ ਏ.ਐੱਸ.ਆਈ. ਜਗਦੀਸ਼ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਕੇ ਲਾਸ਼ ਨੂੰ ਚੱਲਦੇ ਪਾਣੀ ਚੋਂ ਬਾਹਰ ਕੱਢਿਆ...
ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ਕਸ਼ਮੀਰ 'ਚ ਹਾਲਾਤ ਬਹੁਤ ਗੰਭੀਰ
. . .  about 1 hour ago
ਨਵੀਂ ਦਿੱਲੀ, 25 ਅਗਸਤ- ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫ਼ੀਸ ਜਕਾਰਿਆ ਨੇ ਕਿਹਾ ਕਿ ਕਸ਼ਮੀਰ 'ਚ ਹਾਲਾਤ ਬਹੁਤ ਗੰਭੀਰ ਹਨ। ਉਨ੍ਹਾਂ ਕਿਹਾ ਕਿ ਘਾਟੀ 'ਚ ਮਰਨ ਵਾਲਿਆਂ ਦੀ ਗਿਣਤੀ 80 ਤੋਂ ਜ਼ਿਆਦਾ ਹੋ ਗਈ ਹੈ ਜਦਕਿ 5000 ਤੋਂ ਜ਼ਿਆਦਾ ਲੋਕ ਜ਼ਖ਼ਮੀ...
ਰੀਓ ਉਲੰਪਿਕ 'ਚ ਭਾਰਤੀ ਨਿਸ਼ਾਨੇਬਾਜ਼ ਟੀਮ ਦੇ ਪ੍ਰਦਰਸ਼ਨ ਦੀ ਹੋਵੇਗੀ ਸਮੀਖਿਆ
. . .  about 2 hours ago
ਨਵੀਂ ਦਿੱਲੀ, 25 ਅਗਸਤ- ਭਾਰਤ ਦੇ ਕੌਮੀ ਰਾਈਫ਼ਲ ਸੰਘ ਨੇ ਭਾਰਤੀ ਨਿਸ਼ਾਨੇਬਾਜ਼ ਟੀਮ ਦੇ ਰੀਓ ਉਲੰਪਿਕ 'ਚ ਕੀਤੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਦਾ ਗਠਨ...
ਬਟਾਲਾ ਪੁਲਿਸ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਦੋਸ਼ੀ ਕਾਬੂ
. . .  about 2 hours ago
ਬਟਾਲਾ, 25 ਅਗਸਤ (ਕਮਲ ਕਾਹਲੋਂ)-ਪਿਛਲੇ ਦਿਨੀਂ ਡੇਰਾ ਬਾਬਾ ਨਾਨਕ ਕੋਲ ਪਿੰਡ ਪਰਾਚਾ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਐੱਸ.ਐੱਸ.ਪੀ. ਬਟਾਲਾ ਸ. ਦਿਲਜਿੰਦਰ ਸਿੰਘ ਢਿੱਲੋਂ ਅਤੇ ਐੱਸ.ਪੀ. ਜਗਜੀਤ ਸਿੰਘ ਸਰੋਆ ਨੇ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ...
ਕਾਬੁਲ 'ਚ ਅਮਰੀਕੀ ਯੂਨੀਵਰਸਿਟੀ 'ਚ ਹੋਏ ਅੱਤਵਾਦੀ ਹਮਲੇ ਦੀ ਪ੍ਰਧਾਨ ਮੰਤਰੀ ਨੇ ਕੀਤੀ ਨਿੰਦਾ
. . .  about 3 hours ago
ਨਵੀਂ ਦਿੱਲੀ, 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅਮਰੀਕੀ ਯੂਨੀਵਰਸਿਟੀ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਅਸੀਂ ਕਾਬੁਲ 'ਚ ਅਮਰੀਕੀ ਯੂਨੀਵਰਸਿਟੀ 'ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹਾਂ...
ਟਰੈਕਟਰ-ਮੋਟਰਸਾਈਕਲ ਟੱਕਰ 'ਚ ਬੱਚੇ ਦੀ ਮੌਤ, ਔਰਤ ਗੰਭੀਰ ਜ਼ਖਮੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਰਣਜੀਤ ਸਿੰਘ ਢਿੱਲੋਂ)-ਪਾਣੀ ਦਾ ਟੈਂਕਰ ਲੈ ਕੇ ਜਾ ਰਿਹਾ ਟਰੈਕਟਰ ਲੰਬੀ-ਵਣਵਾਲਾ ਸੜਕ ਤੇ ਮੋਟਰਸਾਈਕਲ ਨਾਲ ਟਕਰਾਅ ਗਿਆ, ਜਿਸ ਕਾਰਨ ਮੋਟਰਸਾਈਕਲ ਦੇ ਮਗਰ ਮਾਂ ਦੀ ਬੁੱਕਲ ਵਿਚ ਬੈਠਾ 3 ਸਾਲਾਂ ਬੱਚੇ ਦੀ ਮੌਤ ਹੋ ਗਈ ਤੇ ਮਾਂ ਗੰਭੀਰ ਜ਼ਖ਼ਮੀ ਹੋ ਗਈ...
ਆਰ.ਐੱਸ.ਐੱਸ.ਬਾਰੇ ਕਹੇ ਗਏ ਆਪਣੇ ਹਰ ਸ਼ਬਦ 'ਤੇ ਕਾਇਮ ਹਾਂ -ਰਾਹੁਲ ਗਾਂਧੀ
. . .  about 3 hours ago
ਨਵੀਂ ਦਿੱਲੀ, 25 ਅਗਸਤ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਰਾਸ਼ਟਰੀ ਸੋਇਮ ਸੇਵਕ ਸੰਘ ( ਆਰ.ਐੱਸ.ਐੱਸ. ) ਨੂੰ ਲੈ ਕੇ ਕਹੇ ਗਏ ਆਪਣੇ ਹਰ ਸ਼ਬਦ 'ਤੇ ਕਾਇਮ ਹੈ ਅਤੇ ਉਹ ਉਸ ਦੇ ਸਮਾਜ 'ਚ ਵੰਡੀਆਂ ਪਾਉਣ ਵਾਲੇ ਏਜੰਡੇ 'ਤੇ ਲੜਨਾ ਕਦੇ ਨਹੀਂ ਛੱਡਣਗੇ...
ਬਾਹਰੀ 'ਆਪ' ਨੇਤਾਵਾਂ ਨੇ ਪੰਜਾਬੀ ਨੇਤਾ ਛੋਟੇਪੁਰ ਖਿਲਾਫ ਸਾਜ਼ਿਸ਼ ਰਚੀ : ਕੈਪਟਨ
. . .  about 4 hours ago
ਜੰਮੂ-ਕਸ਼ਮੀਰ : ਕੁਪਵਾੜਾ 'ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਹੋਈ ਮੁੱਠਭੇੜ 'ਚ 1 ਜਵਾਨ ਜ਼ਖ਼ਮੀ
. . .  about 4 hours ago
ਆਪ ਪੀ.ਏ.ਸੀ. ਕੱਲ੍ਹ ਸੁੱਚਾ ਸਿੰਘ ਛੋਟੇਪੁਰ ਬਾਰੇ ਫ਼ੈਸਲਾ ਲੈ ਸਕਦੀ ਹੈ
. . .  about 5 hours ago
ਕਾਲਜ ਦਾ ਵਿਦਿਆਰਥੀ 5 ਲੱਖ ਦੀ ਮੁੱਲ ਦੀ ਹੈਰੋਇਨ ਸਮੇਤ ਕਾਬੂ
. . .  about 5 hours ago
ਭਾਰਤ ਨੇ ਪਾਕਿਸਤਾਨ ਨੂੰ ਫਿਰ ਕਿਹਾ - ਅੱਤਵਾਦ 'ਤੇ ਹੋਵੇਗੀ ਗੱਲ
. . .  about 6 hours ago
ਸਕਾਰਪੀਅਨ ਫਾਈਲ ਲੀਕ ਮਾਮਲਾ : ਭਾਰਤੀ ਜਲ ਸੈਨਾ ਨੇ ਫਰੈਂਚ ਸੈਨਾ ਦੇ ਡੀ.ਜੀ ਨਾਲ ਕੀਤੀ ਗੱਲ
. . .  about 6 hours ago
ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੇ ਸਬੰਧੀ ਪੁਲਿਸ ਨੇ ਚਾਰ ਸ਼ੱਕੀ ਕੋਰਟ 'ਚ ਕੀਤੇ ਪੇਸ਼
. . .  about 7 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ