ਤਾਜਾ ਖ਼ਬਰਾਂ


ਕੁਰੂਕਸ਼ੇਤਰ 'ਚ ਸਕੂਲੀ ਬੱਸ ਨਾਲੇ 'ਚ ਡਿੱਗੀ, ਇੱਕ ਦਰਜਨ ਬੱਚੇ ਜ਼ਖ਼ਮੀ
. . .  3 minutes ago
ਕੁਰੂਕਸ਼ੇਤਰ, 30 ਸਤੰਬਰ (ਜਸਬੀਰ ਸਿੰਘ ਦੁੱਗਲ)- ਅੱਜ 4 ਵਜੇ ਇੱਕ ਸਕੂਲੀ ਬੱਸ ਹਾਦਸਾ ਗ੍ਰਸਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁਰੂਕਸ਼ੇਤਰ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਨਾਲੇ ਵਿਚ ਡਿਗ ਗਈ। ਬੱਸ ਵਿਚ 32 ਬੱਚੇ ਸਵਾਰ ਸਨ ਜਿਨ੍ਹਾਂ ਵਿਚੋਂ ਇੱਕ ਦਰਜਨ ਦੇ ਕਰੀਬ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ...
ਕਸ਼ਮੀਰ: ਪੁਲਿਸ ਤੇ ਸੀ.ਆਰ.ਪੀ.ਐਫ. ਦੀ ਜੁਆਇੰਟ ਟੀਮ 'ਤੇ ਅੱਤਵਾਦੀਆਂ ਨੇ ਚਲਾਈਆਂ ਗੋਲੀਆਂ
. . .  22 minutes ago
ਜੰਮੂ-ਕਸ਼ਮੀਰ, 30 ਸਤੰਬਰ- ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨੇ ਪੁਲਿਸ ਤੇ ਸੀ.ਆਰ.ਪੀ.ਐਫ. ਦੀ ਜੁਆਇੰਟ ਟੀਮ 'ਤੇ ਗੋਲੀਆਂ ਚਲਾਈਆਂ ਹਨ। ਫ਼ਿਲਹਾਲ ਕਿਸੇ ਵੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ...
ਛੋਟੇਪੁਰ ਨੇ ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  41 minutes ago
ਚੰਡੀਗੜ੍ਹ, 30 ਸਤੰਬਰ - ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ...
ਰਣਜੀਤ ਸਾਗਰ ਡੈਮ ਦੀ ਸੁਰੱਖਿਆ 'ਚ ਵਾਧਾ, ਸੈਲਾਨੀਆਂ ਦੀ ਆਮਦ 'ਤੇ ਰੋਕ
. . .  51 minutes ago
ਗੁਰਦਾਸਪੁਰ, 30 ਸਤੰਬਰ (ਹਰਮਨਜੀਤ ਸਿੰਘ)-ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਿਤ ਰਣਜੀਤ ਸਾਗਰ ਡੈਮ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਜਿੱਥੇ ਗਸ਼ਤ ਤੇਜ਼ ਕਰਨ ਦੇ ਨਾਲ-ਨਾਲ ਡੈਮ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਦਾ ਦਾਖਲਾ ਵੀ ਰੋਕ ਦਿੱਤਾ...
ਕੰਡਿਆਲੀ ਤਾਰ ਤੋਂ ਪਾਰ ਜ਼ਮੀਨ 'ਤੇ ਜਾਣ ਤੋਂ ਰੋਕਣ ਨਾਲ ਕਿਸਾਨਾਂ ਦਾ ਹੋ ਸਕਦਾ ਕਰੋੜਾਂ ਰੁਪਏ ਦਾ ਨੁਕਸਾਨ
. . .  about 1 hour ago
ਅਜਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਕੱਲ੍ਹ ਰਾਤ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ 'ਚ ਸਰਜੀਕਲ ਸਟ੍ਰਾਈਕ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮਾਹੌਲ ਤੋਂ ਬਾਅਦ ਬੀ.ਐੱਸ.ਐਫ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਕਾਸ਼ਤ ਕਰਦੇ ਕਿਸਾਨਾਂ ਨੂੰ ਤਾਰ ਤੋਂ ਪਾਰ ਜਾਣ ਤੋਂ ਰੋਕ ਦਿੱਤਾ ਹੈ। ਸਰਹੱਦੀ ਪਿੰਡ ਖਾਨਵਾਲ ਦੇ ਕਿਸਾਨਾਂ ਨੇ...
ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਆੜਤੀਏ ਦੀ ਦੁਕਾਨ ਤੇ ਨਿਗਲੀ ਸਲਫ਼ਾਸ, ਹੋਈ ਮੌਤ
. . .  about 1 hour ago
ਗਿੱਦੜਬਾਹਾ, 30 ਸਤੰਬਰ (ਸ਼ਿਵਰਾਜ ਸਿੰਘ ਰਾਜੂ) -ਗਿੱਦੜਬਾਹਾ ਦੀ ਅਨਾਜ ਮੰਡੀ ਵਿਚ ਇੱਕ ਕਿਸਾਨ ਨੇ ਇੱਕ ਆੜ੍ਹਤੀਏ ਦੀ ਦੁਕਾਨ ਤੇ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ਦੁਪਹਿਰ ਕਿਸਾਨ ਦੀ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਮੌਤ ਹੋ ਗਈ। ਪਿੰਡ ਛੱਤਿਆਣਾ ਦਾ ਕਿਸਾਨ ਬੱਗਾ ਸਿੰਘ...
ਹਿਜਰਤ ਕਰਕੇ ਆਏ ਲੋਕਾਂ ਨੇ ਗੁਰਦੁਆਰਾ ਬਾਰਠ ਸਾਹਿਬ ਡੇਰੇ ਲਾਏ
. . .  about 1 hour ago
ਗੁਰਦਾਸਪੁਰ, 30 ਸਤੰਬਰ (ਹਰਮਨਜੀਤ ਸਿੰਘ)-ਭਾਰਤ ਤੇ ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਦੇ ਬਾਅਦ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਸਰਹੱਦੀ ਜ਼ਿਲਿਆਂ ਦੇ ਹਿਜਰਤ ਕਰਕੇ ਆ ਰਹੇ ਲੋਕਾਂ ਨੂੰ ਗੁਰਦੁਆਰਾ ਬਾਰਠ ਸਾਹਿਬ ਵਿਖੇ ਠਹਿਰਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ...
ਜੰਗ ਦੇ ਡਰ ਕਾਰਨ ਸਰਹੱਦੀ ਲੋਕ ਕਲਾਨੌਰ ਕੈਂਪ 'ਚ ਆਉਣ ਲੱਗੇ
. . .  about 1 hour ago
ਕਲਾਨੌਰ, 30 ਸਤੰਬਰ (ਗੁਰਸ਼ਰਨਜੀਤ ਸਿੰਘ ਪੁਰੇਵਾਲ)- ਭਾਰਤ ਪਾਕਿ 'ਚ ਵਿਗੜੇ ਹਾਲਤਾਂ ਕਾਰਨ ਕੌਮਾਂਤਰੀ ਸਰਹੱਦ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਦੇ 50 ਦੇ ਕਰੀਬ ਲੋਕਾਂ ਵੱਲੋਂ ਸਥਾਨਕ ਕਸਬੇ ਦੇ ਗਿਆਨ ਸਾਗਰ ਕਾਲਜ 'ਚ ਬਣਾਏ ਗਏ ਸਹਾਇਤਾ ਕੈਂਪ 'ਚ ਐਂਟਰੀਆਂ ਕਰਵਾਈਆਂ ਹਨ...
ਖਡੂਰ ਸਾਹਿਬ ਨੇੜੇ ਸਕੂਲੀ ਬੱਸ ਪਲਟੀ, 30 ਬੱਚੇ ਜ਼ਖ਼ਮੀ
. . .  about 2 hours ago
ਐਡੀਸ਼ਨਲ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ. ਵੱਲੋਂ ਲੋਕਾਂ ਨੂੰ ਹੌਸਲਾ, ਕਿਹਾ ਡਰ ਤੇ ਅਫ਼ਵਾਹਾਂ ਤੋਂ ਬਚਣ
. . .  about 2 hours ago
ਬਿਹਾਰ: ਸ਼ਹਾਬੁਦੀਨ ਨੂੰ ਭੇਜਿਆ ਗਿਆ ਜੇਲ੍ਹ
. . .  about 2 hours ago
ਸਾਰਕ ਸੰਮੇਲਨ 'ਚ ਸ਼ਾਮਲ ਨਹੀਂ ਹੋਵੇਗਾ ਸ੍ਰੀਲੰਕਾ
. . .  about 3 hours ago
ਪਾਕਿਸਤਾਨੀ ਕਲਾਕਾਰ ਅੱਤਵਾਦੀ ਨਹੀਂ - ਸਲਮਾਨ ਖਾਨ
. . .  about 3 hours ago
ਅੱਤਵਾਦੀ ਨੂੰ ਦਫ਼ਨਾਉਣ ਤੇ ਜਨਾਜ਼ੇ ਦੀ ਨਮਾਜ਼ ਅਦਾ ਨਹੀਂ ਕਰਨਗੇ ਭਾਰਤੀ ਇਮਾਮ
. . .  about 3 hours ago
ਆਪਣੇ ਦੇਸ਼ ਦੀ ਰੱਖਿਆ ਲਈ ਜਵਾਬ ਦੇਵਾਂਗੇ - ਨਵਾਜ਼ ਸ਼ਰੀਫ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ