ਤਾਜਾ ਖ਼ਬਰਾਂ


ਭਗਵੰਤ ਮਾਨ ਦੀ 'ਇਲਾਕਾ ਤੇਰਾ ਧਮਾਕਾ ਮੇਰਾ' ਰੈਲੀ ਨੇ ਆਮ ਆਦਮੀ ਪਾਰਟੀ ਦਾ ਜੋਰ ਦਿਖਾਇਆ
. . .  14 minutes ago
ਜਲਾਲਾਬਾਦ, 28ਅਗਸਤ(ਜਤਿੰਦਰ ਪਾਲ ਸਿੰਘ, ਕਰਨ ਚੁਚਰਾ )-ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿਚ ਆਪ ਵੱਲੋਂ ਕੀਤੀ ਰੈਲੀ ਵਿਚ ਉਮੜੀ ਭੀੜ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਹੌਸਲੇ ਬੁਲੰਦ ਕਰ ਦਿੱਤੇ।ਰੈਲੀ ਵਿਚ ਹਾਜ਼ਰ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਮੈਂਬਰ...
ਯੂ.ਪੀ. : ਲੁੱਟ ਦੇ ਬਾਅਦ ਪਿਤਾ ਤੇ ਧੀ ਦੀ ਹੱਤਿਆ
. . .  31 minutes ago
ਨਵੀਂ ਦਿੱਲੀ, 28 ਅਗਸਤ- ਉੱਤਰ ਪ੍ਰਦੇਸ਼ ਦੇ ਜਨਪਦ ਝਾਂਸੀ ਦੇ ਥਾਣਾ ਨਵਾਬਾਦ ਖੇਤਰ ਵਿਚ ਪਾਸ਼ ਇਲਾਕਾ ਵੀਰਾਂਗਨਾ ਨਗਰ ਵਿਚ ਬਦਮਾਸ਼ਾਂ ਨੇ ਲੁੱਟ ਦੇ ਬਾਅਦ ਪਿਤਾ ਤੇ ਧੀ ਦੀ ਹੱਤਿਆ ਕਰ ਦਿੱਤੀ।
ਜਿਮਨਾਸਟ ਦੀਪਾ ਕਰਮਾਕਰ ਅਤੇ ਸ਼ੂਟਰ ਜੀਤੂ ਰਾਏ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 1 hour ago
ਅਧਿਆਪਕ ਦਿਵਸ ਮੌਕੇ ਬੱਚਿਆਂ ਨੂੰ ਸੰਬੋਧਨ ਨਹੀਂ ਕਰ ਸਕਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 28 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ 'ਅਧਿਆਪਕ ਦਿਵਸ 'ਤੇ ਵਿਦੇਸ਼ 'ਚ ਹੋਣ ਕਾਰਨ ਵਿਦਿਆਰਥੀਆਂ ਦੇ ਨਾਲ ਗੱਲ ਨਹੀਂ ਕਰ ਸਕਣਗੇ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਮੋਦੀ ਪਿਛਲੇ 2 ਸਾਲਾਂ ਤੋਂ ਅਧਿਆਪਕ ਦਿਵਸ ਨੂੰ ਹਰ ਸਾਲ ਇਕ ਵਿਸ਼ੇਸ਼ ਪ੍ਰੋਗਰਾਮ 'ਚ ਸਕੂਲੀ ਬੱਚਿਆਂ ਦੇ ਨਾਲ ਗੱਲਬਾਤ...
ਛੋਟੇਪੁਰ ਦੇ ਹੱਕ 'ਚ ਆਏ ਸੁਖਪਾਲ ਖਹਿਰਾ
. . .  about 2 hours ago
ਜਲੰਧਰ, 28 ਅਗਸਤ- ਸੁੱਚਾ ਸਿੰਘ ਛੋਟੇਪੁਰ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਚ ਸ਼ੁਰੂ ਹੋਏ ਵਿਵਾਦ 'ਤੇ 'ਆਪ' ਆਗੂ ਸੁਖਪਾਲ ਸਿੰਘ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਜਲੰਧਰ ਦੇ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਹੈ ਕਿ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਇਆ ਜਾਣਾ ਮੰਦਭਾਗਾ ਹੈ...
ਭਿਆਨਕ ਸੜਕ ਹਾਦਸੇ 'ਚ ਦੋ ਮਸੇਰੇ ਭਰਾਵਾਂ ਦੀ ਮੌਤ, ਤਿੰਨ ਗੰਭੀਰ ਜ਼ਖਮੀ
. . .  about 3 hours ago
ਐੱਸ. ਏ. ਐੱਸ. ਨਗਰ, 28 ਅਗਸਤ (ਕੇ. ਐੱਸ. ਰਾਣਾ)-ਇੱਥੋਂ ਦੇ ਪੀ. ਸੀ. ਐਲ ਚੌਂਕ ਤੇ ਆਈ. ਵੀ. ਵਾਈ ਹਸਪਤਾਲ ਵਿਚਕਾਰ ਅੱਧੀ ਰਾਤ 1.3@ ਵਜੇ ਦੇ ਕਰੀਬ ਇੱਕ ਤੇਜ ਰਫ਼ਤਾਰ ਪ੍ਰਾਈਵੇਟ ਬੱਸ ਚਾਲਕ ਵੱਲੋਂ ਦੂਸਰੇ ਪਾਸਿਉਂ ਆ ਰਹੀ ਇੱਕ ਕਾਰ ਨੂੰ ਜ਼ਬਰਦਸਤ ਟੱਕਰ ਮਾਰਨ ਕਾਰਨ ਦੋ ਮਸੇਰਾਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ...
ਛੋਟੇ ਹਾਥੀ (ਟੈਂਪੂ) ਤੇ ਮੋਟਰਸਾਈਕਲ ਦੀ ਟੱਕਰ 'ਚ ਇੱਕ ਵਿਅਕਤੀ ਦੀ ਮੌਤ
. . .  about 4 hours ago
ਅਜਨਾਲਾ, 28 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਨਵੇਂ ਕੋਰਟ ਕੰਪਲੈਕਸ ਨਜ਼ਦੀਕ ਛੋਟੇ ਹਾਥੀ (ਟੈਂਪੂ) ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ.ਐੱਚ.ਓ ਇੰਸਪੈਕਟਰ ਜਗਬੀਰ ਸਿੰਘ ਔਲਖ ਨੇ ਦੱਸਿਆ ਕਿ ਮ੍ਰਿਤਕ ਸੂਰਜ...
ਹਾਜੀ ਅਲੀ ਦੀ ਦਰਗਾਹ 'ਚ ਤ੍ਰਿਪਤੀ ਦੇਸਾਈ ਨੇ ਕੀਤਾ ਪ੍ਰਵੇਸ਼
. . .  about 4 hours ago
ਮੁੰਬਈ, 28 ਅਗਸਤ- ਭੂਮਾਤਾ ਬ੍ਰਿਗੇਡ ਦੀ ਮੁਖੀ ਤ੍ਰਿਪਤੀ ਦੇਸਾਈ ਨੇ ਅੱਜ ਔਰਤਾਂ ਦੇ ਨਾਲ ਹਾਜੀ ਅਲੀ ਦਰਗਾਹ 'ਚ ਪ੍ਰਵੇਸ਼ ਕੀਤਾ। ਬੰਬੇ ਹਾਈਕੋਰਟ ਨੇ ਇਕ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਪ੍ਰਸਿੱਧ ਹਾਜੀ ਅਲੀ ਦਰਗਾਹ 'ਚ ਔਰਤਾਂ ਦੇ ਪ੍ਰਵੇਸ਼ ਨੂੰ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਬਾਅਦ ਦਰਗਾਹ 'ਚ ਔਰਤਾਂ ਵੀ ਪ੍ਰਵੇਸ਼ ਕਰ ਸਕਣਗੀਆਂ...
ਅਸਮ 'ਚ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  about 5 hours ago
ਸੀਰੀਆ 'ਚ ਤੁਰਕੀ ਦੇ ਹਮਲੇ 'ਚ 20 ਮੌਤਾਂ
. . .  about 6 hours ago
ਹਿਮਾਚਲ ਪ੍ਰਦੇਸ਼ 'ਚ ਫਿਰ ਆਇਆ ਭੁਚਾਲ
. . .  about 6 hours ago
ਵੀ.ਵੀ.ਐਸ. ਲਕਸ਼ਮਣ ਦੀ 281 ਦੌੜਾਂ ਦੀ ਪਾਰੀ ਸਦੀ ਦੀ ਸਰਬੋਤਮ ਪਾਰੀ ਐਲਾਨੀ
. . .  about 7 hours ago
ਟੈਂਕਰ ਘੁਟਾਲਾ : ਸ਼ੀਲਾ ਦੀਕਸ਼ਤ ਦੇ ਘਰ ਪਹੁੰਚੀ ਏ.ਸੀ.ਬੀ. ਦੀ ਟੀਮ
. . .  about 7 hours ago
ਮੋਦੀ ਦਾ ਐਲਾਨ, ਮਦਰ ਟੈਰੇਸਾ ਦੇ ਸਨਮਾਨ ਸਮਾਰੋਹ 'ਚ ਜਾਵੇਗਾ ਦਲ, ਵੀ.ਐਚ.ਪੀ. ਭੜਕੀ
. . .  about 8 hours ago
ਕਾਂਗਰਸੀ ਵਲੋਂ ਕੌਮੀ ਰਾਜ ਮਾਰਗ 'ਤੇ ਲਗਾਇਆ ਗਿਆ ਜਾਮ
. . .  about 9 hours ago
ਹੋਰ ਖ਼ਬਰਾਂ..